ਲਾਨ ’ਚ ਹੁਣ ਜਮਘਟ ਜਿਹਾ ਲੱਗ ਗਿਆ ਸੀ। ਵਿਦਿਆਰਥਣਾਂ, ਜੋ ਪਹਿਲਾਂ ਵੱਖ-ਵੱਖ ਟੋਲਿਆਂ ’ਚ ਖੜ੍ਹੀਆਂ ਸਨ, ਹੁਣ ਇੱਕ ਸਮੂਹਿਕ ਇਕੱਠ ਦੇ ਰੁਪ ਵਿੱਚ, ਸਿਰ ਉਤਾਂਹ ਚੁੱਕ-ਚੁੱਕ ਕੇ ਵਾਰਦਾਤ ਵਾਲੇ ਕਮਰੇ ਵੱਲ ਵੇਖ ਰਹੀਆਂ ਸਨ।
ਅੱਠ-ਦਸ ਪੱਤਰਕਾਰ ਬਿਰਾਦਰੀ-ਵੀਰ ਵੀ ਪਹੁੰਚ ਚੁੱਕੇ ਸਨ, ਜਿੰਨ੍ਹਾਂ ’ਚੋਂ ਕੁਝੇਕ ਤਾਂ ਵਾਰਡਨ ਅਤੇ ਪ੍ਰਿੰਸੀਪਲ ਨੂੰ ਘੇਰੀ ਖੜ੍ਹੇ ਸਨ ਅਤੇ ਕੁਝੇਕ ਠਰਕੀ ਕਿਸਮ ਦੇ ਪੱਤਰਕਾਰ ਵਿਦਿਆਰਥਣ ਕੁੜੀਆਂ ਦੇ ਨੁਕਤਾ-ਨਿਗਾਹ ਜਾਨਣ ਦੇ ਬਹਾਨੇ, ਉਹਨਾਂ ਨਾਲ ਗੱਲਾਂ ਮਾਰਨ ’ਚ ਰੁੱਝੇ ਹੋਏ ਸਨ, ਜਾਂ ਇਉਂ ਕਹਿ ਲਓ ਕਿ ਲਾਲ਼ਾਂ ਸੁੱਟ ਰਹੇ ਸਨ, ਠਰਕ ਭੋਰ ਰਹੇ ਸਨ।
ਏ.ਐੱਸ.ਆਈ. ਸਰਦੂਲ ਸਿੰਘ ਬਾਹਰ ਕੁਰਸੀ ’ਤੇ ਬੈਠਾ, ਆਪਣੀ ਇਤਿਹਾਸਕ ਡਾਇਰੀ ’ਚ ਕੁਝ ਦਰਜ ਕਰਨ ’ਚ ਰੁੱਝਾ ਹੋਇਆ ਸੀ।
ਉਧਰੋਂ ਵਾਰਡਨ ਪੱਤਰਕਾਰਾਂ ਵੱਲੋਂ ਵਿਹਲੀ ਹੋ ਚੁੱਕੀ ਸੀ।
ਤੇਜਵੀਰ ਮੌਕਾ ਦੇਖ ਕੇ ਮੈਡਮ ਕੋਲ ਪੁੱਜਾ ਅਤੇ ਪੁੱਛਣ ਲੱਗਾ, “ਮੈਡਮ! ਲੜਕੀ ਦਾ ਪਤਾ ਠਿਕਾਣਾ ਤਾਂ ਮਾਲੂਮ ਹੋ ਹੀ ਗਿਆ ਹੋਵੇਗਾ?”
ਆਪਣੇ ਹੱਥ ’ਚ ਫੜੇ ਪਰਚੇ ਤੋਂ ਪੜ੍ਹ ਕੇ ਵਾਰਡਨ ਸਾਹਿਬਾ ਨੇ ਜਾਣਕਾਰੀ ਪ੍ਰਦਾਨ ਕੀਤੀ।

ਨਾਲ ਖੜ੍ਹੇ ਗਗਨ ਨੇ ਸੁਣਦਿਆਂ ਹੀ ਆਪਣੀ ਜੇਬ ’ਚੋਂ ਮੋਬਾਈਲ ਕੱਢਿਆ ਅਤੇ ਭੋਗਲ ਸਾਹਬ ਦਾ ਨੰਬਰ ਮਿਲਾਇਆ।
“ਹੈਲੋ ਸਰ! ਹਾˆ ਜੀ ਸਰ…ਉਥੋਂ ਹੀ ਬੋਲ ਰਿਹਾਂ ਸਰ…ਹਾਂ ਜੀ ਸਰ, ਤੁਹਾਡਾ ਸ਼ੱਕ ਬਿਲਕੁਲ ਸਹੀ ਨਿੱਕਲਿਆ ਸਰ! ਹਾਂ ਜੀ…ਪੁਲਿਸ ਮੁਤਾਬਿਕ ਤਾਂ ਮਾਮਲਾ ਖ਼ੁਦਕੁਸ਼ੀ ਦਾ ਹੀ ਲੱਗ ਰਿਹਾ…ਹਾਂ ਜੀ ਸਰ! ਐਕਸਪਰਟਸ ਦੀ ਟੀਮ ਆਪਣੀ ਕਾਰਵਾਈ ਕਰ ਰਹੀ ਐ ਸਰ…ਨਹੀਂ ਸਰ! ਆਫ਼ੀਸ਼ੀਅਲ ਸਟੇਟਮੈਂਟ ਤਾਂ ਹਾਲੇ ਕੋਈ ਨੀ ਦਿੱਤੀ ਪੁਲਿਸ ਨੇ…ਹੈਂਅ ਜੀ ਸਰ? …ਨਹੀˆ ਸਰ! ਸੁਸਾਈਡ ਨੋਟ ਤਾਂ ਕੋਈ ਨੀ ਬਰਾਮਦ ਹੋਇਆ ਲੱਗਦਾ ਹਾਲੇ…ਹਾਂ ਜੀ ਸਰ! ਸੁਸਾਈਡ ਹੋਈ ਹੈ ਤਾਂ ਸੁਸਾਈਡ ਨੋਟ ਦਾ ਮਿਲਣਾ ਤਾਂ ਆੱਬਵੀਅਸ ਈ ਐ ਸਰ…ਹਾਂ ਜੀ ਸਰ! ਜੇ ਮਿਲ ਗਿਆ ਤਾਂ ਕਾਪੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗਾ ਸਰ…ਠੀਕ ਏ ਸਰ…ਗੁੱਡ ਡੇ ਸਰ!”
ਆਖ ਕੇ ਗਗਨ ਨੇ ਕਾਲ ਕੱਟ ਕਰਕੇ ਚੈਨ ਭਰਿਆ ਸਾਹ ਲਿਆ ਤੇ ਤੇਜਵੀਰ ਵੱਲ ਨਜ਼ਰ ਫਿਰਾਈ, ਜੋ ਉਸ ਨੂੰ ਦੇਖ ਕੇ ਮੱਠਾ-ਮੱਠਾ ਜਿਹਾ ਮੁਸਕੁਰਾ ਰਿਹਾ ਸੀ।
“ਭਰਾਵਾ, ਹਿਟਲਰ ਸਾਹਬ ਨਾਲ਼ ਗੱਲ ਕਰ ਲਈ, ਜਾਂ ਸ਼ੇਰ ਦੇ ਮੂੰਹ ’ਚ ਹੱਥ ਪਾ ਕੇ ਦੰਦ ਗਿਣ ਲਏ, ਇੱਕੋ ਬਰਾਬਰ ਐ ਧਰਮ ਨਾਲ਼!” ਗਗਨ ਨੇ ਕੱਚਾ ਜਿਹੇ ਹੁੰਦਿਆਂ, ਤੇਜਵੀਰ ਦੀ ਸ਼ਰਾਰਤੀ ਮੁਸਕੁਰਾਹਟ ਦੇ ਪ੍ਰਤੀਕਰਮ ਵਜੋਂ ਤਰਕ ਦਿੱਤਾ।
“ਮੰਨ ਲਿਆ ਮਹਾਰਾਜ, ਮੰਨ ਲਿਆ!” ਆਖ ਕੇ ਤੇਜਵੀਰ ਨੇ ਆਪਣਾ ਧਿਆਨ ਏ.ਐੱਸ.ਆਈ. ਵੱਲ ਕੇਂਦਰਿਤ ਕਰ ਲਿਆ, ਜੋ ਹੁਣ ਆਪਣੀ ਇਤਿਹਾਸਕ ਡਾਇਰੀ ਤੋਂ ਵਿਹਲਾ ਹੋ ਚੁੱਕਾ ਸੀ ਅਤੇ ਆਪਣੇ ਇੱਕ ਸਿਪਾਹੀ ਨਾਲ ਗੱਲਾਂ ਕਰਨ ’ਚ ਮਸ਼ਗੂਲ ਸੀ। ਇਤਿਹਾਸਕ ਡਾਇਰੀ ਬਾਦਸਤੂਰ ਉਸਦੇ ਖੱਬੇ ਹੱਥ ’ਚ ਪਹੁੰਚ ਚੁੱਕੀ ਸੀ ਤੇ ਇਜ਼ਾਫ਼ਾ ਇਹ ਸੀ, ਕਿ ਉਸਨੇ ਉਸ ਨੂੰ ਆਪਣੀ ਐਕਸਟਰਾ ਲਾਰਜ ਸਾਈਜ਼ ਗੋਗੜ ਨਾਲ ਇਉਂ ਚੰਬੇੜ ਕੇ ਰੱਖਿਆ ਹੋਇਆ ਸੀ, ਜਿਵੇˆ ਬਾਂਦਰੀ ਆਪਣੇ ਮਰੇ ਹੋਏ ਬੱਚੇ ਨੂੰ ਚੰਬੇੜ ਕੇ ਰੱਖਦੀ ਹੈ।
“ਯਾਰ! ਏ.ਐੱਸ.ਆਈ. ਨਾਲ਼ ਮਾੜੀ ਜਿਹੀ ਗੱਲ ਕਰ ਲਈਏ?” ਤੇਜਵੀਰ ਨੇ ਗਗਨ ਨੂੰ ਆਖਿਆ।
“ਨਾ ਤੂੰ ਕਿਹੜੀ ਰਿਸ਼ਤੇਦਾਰੀ ਕੱਢਣੀ ਐ ਸਾਲ਼ੇ ਭੂਤ ਜਹੇ ਨਾਲ਼?”
“ਚੱਲ ਯਾਰ! ਤੇਰਾ ਤਾˆ ਚੰਗਾ ਵਾਕਫ਼ਕਾਰ ਲੱਗਦੈ।”
“ਵਾਕਫ਼ੀ-ਵੂਕਫ਼ੀ ਆਲ਼ੀ ਗੱਲ ਨਾ ਤੂੰ ਕਰ ਮਿੱਤਰਾ! ਵਾਕਫ਼ੀ ਨੂੰ ਤਾਂ ਇਹ ਪੁਲ਼ਸ ਆਲ਼ੇ ਸਕੇ ਪਿਉ ਦੇ ਨੀ ਹੁੰਦੇ! ਪਰ ਜੇ ਬਹੁਤਾ ਕਹਿੰਨਾਂ, ਤਾਂ ਚੱਲ ਫਿਰ। ਕਰ ਲਾ ਤੂੰ ਵੀ ਆਪਣਾ ਰਾਂਝਾ ਰਾਜ਼ੀ!”
ਦੋਨੋਂˆ ਸਰਦੂਲ ਸਿੰਘ ਵੱਲ ਨੂੰ ਵਧੇ ਹੀ ਸੀ ਕਿ ਬਿਰਾਦਰੀ-ਭਰਾਵਾਂ ਨੇ ਉਸਨੂੰ ਘੇਰਾ ਪਾ ਲਿਆ।
ਉਹ ਵੀ ਵਿੱਚੇ ਜਾ ਖੜ੍ਹੇ ਹੋਏ, ਆਖ਼ਿਰ ਉਹ ਵੀ ਬਿਰਾਦਰੀ ਵਾਲੇ ਜੋ ਹੋਏ। ਪਰ ਸਰਦੂਲ ਸਿੰਘ ਦਾ ਪੂਰਾ ਧਿਆਨ ਤਾਂ ਤਾਜ਼ਾ-ਤਾਜ਼ਾ ਪਹੁੰਚੇ ਨਿਊਜ਼ ਚੈਨਲ ਵਾਲਿਆਂ ਵੱਲ ਹੀ ਕੇਂਦਰਿਤ ਸੀ। ਆਖ਼ਿਰ ਟੀ.ਵੀ. ’ਤੇ ਆਪਣਾ ਚਿਹਰਾ ਦੇਖਣਾ ਕਿਸਨੂੰ ਚੰਗਾ ਨਹੀਂ ਲੱਗਦਾ? ਚਿਹਰਾ ਭਾਵੇˆ ਕਿਹੋ-ਜਿਹਾ ਵੀ ਹੋਵੇ।
“ਕਯਾ ਸਟੇਟਮੈਂਟ ਹੈ ਸਰ?” ਇੱਕ ‘ਪੰਜਾਬੀ’ ਨਿਊਜ਼ ਚੈਨਲ ਵਾਲ਼ੇ ਨੇ ‘ਹਿੰਦੀ’ ’ਚ ਸਵਾਲ ਕੀਤਾ।
ਸਰਦੂਲ ਸਿੰਘ ਨੇ ਆਪਣਾ ਪੂਰਾ ਜ਼ੋਰ ਲਾ ਕੇ, ਜਿੰਨੀ ਕੁ ‘ਹਿੰਦੀ’ ਉਸਨੂੰ ਆਉਂਦੀ ਸੀ, ਇਕੱਠੀ ਕਰ ਕੇ, ਐਨ ਠੇਠ ‘ਪੰਜਾਬੀ’ ਲਹਿਜੇ ’ਚ, ਆਪਣੀ ਡਿੱਕ-ਡੋਲੇ ਖਾਂਦੀ ‘ਹਿੰਦੀ’ ’ਚ, ਆਪਣਾ ਬਿਆਨ ਦੇਣਾ ਆਰੰਭ ਕੀਤਾ।
“ਉਹ ਕਿਆ ਹੈ ਕਿ ਸਵੇਰੇ ਨੌਂ ਵਜੇ ਕੇ ਕਰੀਬ ਸਾਨੂੰ ਕਾਲਜ ਕੇ ਪ੍ਰਿੰਸੀਪਲ ਦਾ ਟੈਲੀਫ਼ੋਨ ਆਇਆ ਕਿ ਕਾਲਜ ਕੇ ਗਰਲਜ਼ ਹੋਸਟਲ ਮੇਂ ਏਕ ਲੜਕੀ ਨੇ ਫਾਹਾ ਲੈ ਲਿਆ ਹੈ। ਜੇ ਲੁਧਿਆਣਾ ਪੁਲ਼ਸ ਕੀ ਮੁਸਤੈਦੀ ਹੈ ਕਿ ਅਸੀਂ ਫ਼ੌਰਨ ਹੀ ਜਹਾਂ ਪਰ ਆ ਪੌਂਚੇ। ਜਹਾਂ ਆਤੇ ਹੀ ਮੈਨੇ, ਜਾਨੀ ਕਿ ਸਰਦੂਲ ਸਿੰਘ ਏ.ਐੱਸ.ਆਈ. ਨੇ ਪੂਰੀ ਸਥਿਤੀ ਕੋ ਆਪਣੇ ਕੰਟਰੋਲ ਮੇਂ ਕਰ ਲਿਆ।”
“ਸਰ! ਮੁੱਦੇ ਕੀ ਬਾਤ ਕੀਜਿਯੇ, ਇਧਰ-ਉਧਰ ਮਤ ਜਾਈਯੇ, ਜੋ ਕਹਨਾ ਹੈ ਸੰਕਸ਼ੇਪ ਮੇਂ ਕਹੇਂ, ਹਮੇਂ ਔਰ ਭੀ ਕਾਮ ਹੈਂ।” ਨਿਊਜ਼ ਚੈਨਲ ਵਾਲੇ ਨੇ ਸਰਦੂਲ ਸਿੰਘ ਦੀ ਰਾਮ ਕਹਾਣੀ ਨੂੰ ਵਿੱਚੋਂ ਹੀ ਟੋਕਦਿਆਂ, ਝੁੰਝਲਾਉਂਦੇ ਹੋਏ ਕਿਹਾ।
“ਜਹੀ ਤੋ ਮੈਂ ਕਹਿ ਰਿਹਾ ਹੂੰ, ਬਈ ਏਕ ਲੜਕੀ ਨੇ ਪੱਖੇ ਕੇ ਸਾਥ ਲਟਕ ਕੇ ਖ਼ੁਦਕੁਸ਼ੀ ਕਰ ਲੀ ਹੈ। ਮਾਮਲਾ ਖ਼ੁਦਕੁਸ਼ੀ ਕਾ ਹੈ, ਬਾਕੀ ਪੁਲ਼ਸ ਤਫ਼ਤੀਸ਼ ਕਰ ਰਹੀ ਹੈ, ਜੋ ਵੀ ਜ਼ਿੰਮੇਵਾਰ ਵਿਅਕਤੀ ਹੋਂਗੇ, ਉਨਕੋ ਬਖ਼ਸ਼ਾ ਨਹੀਂ ਜਾਏਗਾ ਤੇ ਕੜੀ ਤੋਂ ਕੜੀ ਸਜ਼ਾ ਦੁਆਈ ਜਾਏਗੀ।”
“ਸਰ! ਕੋਈ ਸੁਸਾਈਡ ਨੋਟ ਮਿਲਾ ਹੈ?”
“ਕਯਾ ਲਿਖਾ ਹੈ ਸੁਸਾਈਡ ਨੋਟ ਮੇਂ?”
“ਕਯਾ ਐਗਜ਼ਾਮਜ਼ ਕੀ ਟੈਂਸ਼ਨ ਥੀ?”
“ਕਯਾ ਘਰ ਵਾਲੋਂ ਸੇ ਝਗੜਾ ਹੂਆ ਥਾ?”
“ਕਯਾ ਪ੍ਰੇਮ ਕੀ ਅਸਫਲਤਾ ਅਸਲੀ ਵਜਹ ਹੈ ਖ਼ੁਦਕੁਸ਼ੀ ਕੀ?”
“ਕਯਾ ਲੜਕੀ ਮਾਂ ਬਨਨੇ ਵਾਲੀ ਥੀ?”
“ਲੜਕੀ ਕੇ ਪੇਟ ਮੇਂ ਜੋ ਬੱਚਾ ਥਾ ਵੋਹ ਕਿਸਕਾ ਥਾ?”
ਤੱਥ ਅਤੇ ਸ਼ਬਦਾਵਲੀ, ਦੋਨੋਂ ਮੁਕਾ ਚੁੱਕਾ ਸਰਦੂਲ ਸਿੰਘ, ਆਪਣੇ ਉੱਪਰ ਪਈ ਸਵਾਲਾਂ ਦੀ ਇਸ ਵਾਛੜ ਨਾਲ਼ ਉੱਕਾ ਹੀ ਬੌਂਦਲ਼ ਗਿਆ।
“ਮੈਂ ਕਿਹਾ ਬਈ ਤਫ਼ਤੀਸ਼ ਹਾਲੇ ਚੱਲ ਰਹੀ ਹੈ। ਦੋਸ਼ੀਆਂ ਕੋ ਬਿਲਕੁਲ ਵੀ ਬਖਸ਼ਾ ਨਹੀਂ ਜਾਊਗਾ ਤੇ ਕੜੀ ਸੇ ਕੜੀ ਸਜ਼ਾ ਦੁਆਈ ਜਾਊਗੀ।”
“ਸਰ! ਵੱਨ ਮੋਰ ਕੁਇਸ਼ਚਨ ਪਲੀਜ਼! ਆਜ-ਕਲ ਲੁਧਿਆਨਾ ਪੁਲਿਸ ਕੀ ਗਿਰਤੀ ਹੂਈ ਸਾਖ ਕੇ ਬਾਰੇ ਮੇਂ ਆਪਕਾ ਕਯਾ ਕਹਨਾ ਹੈ? ਕਯਾ ਲੁਧਿਆਨਾ ਪੁਲਿਸ ਅਪਨੀ ਗਿਰਤੀ ਹੂਈ ਸਾਖ ਕੋ ਬਚਾ ਪਾਏਗੀ?” ਇੱਕ ਰਾਸ਼ਟਰੀ ਨਿਊਜ਼ ਚੈਨਲ ਦੇ ਰਿਪੋਰਟਰ ਨੇ ਸਰਦੂਲ ਸਿੰਘ ’ਤੇ ਇੱਕ ਹੋਰ ਸਵਾਲ ਦਾਗ ਦਿੱਤਾ।
ਸਰਦੂਲ ਸਿੰਘ ਦੀ ਹਿੰਦੀ ਅਤੇ ਜਵਾਬ, ਹੁਣ ਤੱਕ ਦੋਵਾਂ ਦਾ ਕੋਟਾ ਮੁੱਕ ਚੁੱਕਾ ਸੀ। ਐਨੀ ਸਾਰੀ ਹਿੰਦੀ ਬੋਲ ਕੇ ਸਰਦੂਲ ਸਿੰਘ ਨੂੰ ਹੌਂਕਣੀ ਚੜ੍ਹ ਗਈ ਸੀ। ਲੱਗ ਰਿਹਾ ਸੀ ਕਿ ਉਸ ਦੀ ਬੋਲਣ ਸਮਰੱਥਾ ਵੀ ‘ਰਿਸੈੱਸ਼ਨ’ ਦੇ ਅਸਰ ਹੇਠ ਆ ਗਈ ਸੀ।
ਆਪਣੀ ਢਿਲਕਦੀ ਜਾ ਰਹੀ ਪੈਂਟ ਨੂੰ ਬੋਚਦਿਆਂ ਸਰਦੂਲ ਸਿੰਘ ਨੇ ਬਿਨਾਂ ਸਵਾਲ ਉੱਤੇ ਗ਼ੌਰ ਫ਼ਰਮਾਏ, ਆਪਣਾ ਰਟਿਆ-ਰਟਾਇਆ ਜਵਾਬ ਠੋਕ ਦਿੱਤਾ।
“ਮੈਂ ਕਿਹਾ ਤਫ਼ਤੀਸ਼ ਜਾਰੀ ਹੈ। ਜੈਸੇ ਹੀ ਮੈਨੂੰ ਜਾਨੀ ਕਿ ਸਰਦੂਲ ਸਿੰਘ ਏ.ਐੱਸ.ਆਈ. ਕੋ ਖ਼ਬਰ ਹੋਤੀ ਹੈ, ਮੈਂ ਫ਼ੌਰਨ ਤੁਮਕੋ ਖ਼ਬਰ ਕਰੂੰਗਾ। ਦੋਸ਼ੀਆਂ ਕੋ ਕੜੀ ਸੇ ਕੜੀ ਸਜ਼ਾ ਦੁਆਈ ਜਾਊਗੀ।” ਆਖ ਕੇ ਸਰਦੂਲ ਸਿੰਘ ਨੇ ਆਪਣੀ ਆਫ਼ੀਸ਼ੀਅਲ ਸਟੇਟਮੈਂਟ ’ਤੇ ਬ੍ਰੇਕ ਲਗਾ ਦਿੱਤੀ।
ਟੀ.ਵੀ. ਪੱਤਰਕਾਰ ਮੁਸ਼ਕੜੀਂ ਹੱਸਦੇ ਹੋਏ, ਕੁੜੀਆਂ ਵੱਲ ਨੂੰ ਹੋ ਤੁਰੇ ਅਤੇ ਕੁੜੀਆਂ ਵੀ ਉੱਲਰ-ਉੱਲਰ ਕੇ ਕੈਮਰੇ ਦੇ ਫ੍ਰੇਮ ’ਚ ਆਉਣ ਦੀ ਪੁਰਜ਼ੋਰ ਕੋਸ਼ਿਸ਼ ’ਚ ਰੁੱਝ ਗਈਆਂ।
ਪਤਾ ਨਹੀˆ ਕਿਸਦੀ ਚਾਂਦੀ ਹੋ ਰਹੀ ਸੀ?
ਕੁੜੀਆਂ ਦੀ ਜਾˆ ਟੀ.ਵੀ. ਪੱਤਰਕਾਰਾˆ ਦੀ?
ਪ੍ਰਿੰਟ ਮੀਡੀਆ ਵਾਲ਼ੇ ਵਿਚਾਰੇ ਨਿੰਮੋਝਾਣੇ ਜਿਹੇ ਹੋ ਕੇ ਇਹ ਸਾਰਾ ਮੰਜ਼ਰ ਦੇਖ ਰਹੇ ਸਨ ਅਤੇ ਮਨ ਹੀ ਮਨ ਕੁੜ੍ਹ ਰਹੇ ਸਨ, ਕਿ ਇਹ ਰਾਖਸ਼ ਕਿੱਥੋਂ ਆ ਗਏ ਸਾਡੀ ਇੰਦਰਸਭਾ ’ਤੇ ਡਾਕਾ ਮਾਰਨ ਨੂੰ?
ਤੇਜਵੀਰ ਗਗਨ ਦਾ ਹੱਥ ਫੜ, ਕੋਨੇ ’ਚ ਪਈ ਕੁਰਸੀ ’ਤੇ ਬੈਠੇ, ਬੁੜਬੁੜ ਕਰੀ ਜਾ ਰਹੇ ਸਰਦੂਲ ਸਿੰਘ ਵੱਲ ਹੋ ਤੁਰਿਆ।
“ਸਰ! ਤੁਹਾਨੂੰ ਕੀ ਲੱਗਦਾ ਕਿ ਮਾਮਲਾ ਖ਼ੁਦਕੁਸ਼ੀ ਦਾ ਈ ਏ? ਆਈ ਮੀਨ ਕਿਸੇ ਹੋਰ ਸੰਭਾਵਨਾ ’ਤੇ ਗ਼ੌਰ ਨਹੀਂ ਕੀਤਾ ਤੁਸੀਂ?” ਤੇਜਵੀਰ ਨੇ ਸਰਦੂਲ ਸਿੰਘ ਦੇ ਸਾਹਮਣੇ ਪਈ ਕੁਰਸੀ ਮੱਲਦਿਆˆ ਸਵਾਲ ਕੀਤਾ।
“ਇਹ ਕੌਣ ਆ ਬਈ?”
ਸਰਦੂਲ ਸਿੰਘ ਨੇ ਤੇਜਵੀਰ ਅਤੇ ਤੇਜਵੀਰ ਦੇ ਸਵਾਲ, ਦੋਹਾਂ ਨੂੰ ਅਣਗੌਲ਼ਿਆਂ ਕਰਦਿਆਂ, ਗਗਨ ਨੂੰ ਬੜੀ ਬੇਰੁਖ਼ੀ ਨਾਲ਼ ਪੁੱਛਿਆ।
“ਸਮਝੋ ਛੋਟਾ ਭਰਾ ਐ ਆਪਣਾ ਸਰਦੂਲ ਸਿੰਘ ਜੀ! ਕਾਹਲ਼ੀ-ਕਾਹਲ਼ੀ ’ਚ ਜਾਣ-ਪਛਾਣ ਕਰਾਉਣ ਦਾ ਮੌਕਾ ਈ ਨੀ ਲੱਗਿਆ। ਇਹ ਤੇਜਵੀਰ ਸਿੰਘ ਸ਼ੇਰਗਿਲ, ਅੱਜ ਈ ਜੁਆਇਨ ਕੀਤਾ ਇਹਨੇ ਆਪਣੇ ਅਖ਼ਬਾਰ ’ਚ ਐਜ਼ ਏ ਕ੍ਰਾਈਮ ਰਿਪੋਰਟਰ।”
ਤੇਜਵੀਰ ਨੇ ਮਿਲਾਉਣ ਲਈ ਆਪਣਾ ਸੱਜਾ ਹੱਥ ਸਰਦੂਲ ਸਿੰਘ ਵੱਲ ਵਧਾਇਆ ਤਾˆ ਉਸਨੇ ਹੱਥ ਮਿਲਾਉਣ ਦੀ ਜਗ੍ਹਾ, ਉਸਦੇ ਹੱਥ ਵੱਲ ਇਉਂ ਵੇਖਿਆ ਜਿਵੇਂ ਫ਼ੈਸਲਾ ਹੀ ਨਾ ਕਰ ਪਾ ਰਿਹਾ ਹੋਵੇ, ਕਿ ਬਾਦਸ਼ਾਹ ਸਲਾਮਤ ਇਸ ਹਕੀਰ ਬੰਦੇ ਨਾਲ ਹੱਥ ਮਿਲਾਉਣ ਜਾਂ ਨਾ।
ਜਾˆ ਹੋ ਸਕਦਾ ਕਿ ਇਹੀ ਸੋਚ ਰਿਹਾ ਹੋਵੇ, ਕਿ ਇਸ ਹਕੀਰ ਬੰਦੇ ਨੇ ਬਾਦਸ਼ਾਹ ਸਲਾਮਤ ਵੱਲ ਹੱਥ ਵਧਾਉਣ ਦੀ ਜੁੱਰਅਤ ਕਿਵੇˆ ਕੀਤੀ?
ਜਾˆ ਖ਼ਬਰੇ ਇਹੀ ਸੋਚ ਰਿਹਾ ਹੋਵੇ, ਕਿ ਇਸ ਦੀ ਇਸ ਗ਼ੁਸਤਾਖ਼ੀ ਦੇ ਬਦਲੇ ਕਿਉਂ ਨਾ ਇਸਦਾ ਹੱਥ ਹੀ ਕਲਮ ਕਰ ਦਿੱਤਾ ਜਾਏ?
ਫਿਰ ਉਸਨੇ ਬੜੀ ਮੁਸ਼ਕਿਲ ਨਾਲ਼ ਆਪਣਾ ਹੱਥ ਤੇਜਵੀਰ ਵੱਲ ਵਧਾਇਆ ਤੇ ਲੱਗਭੱਗ ਉਸਦੇ ਹੱਥ ਨਾਲ਼ ਛੁਹਾ ਕੇ, ਇੱਕਦਮ ਇਉਂ ਵਾਪਿਸ ਖਿੱਚਿਆ, ਜਿਵੇਂ ਕਿਤੇ ਤੇਜਵੀਰ ਨੂੰ ਕੋਈ ਛੂਤ ਦੀ ਬਿਮਾਰੀ ਲੱਗੀ ਹੋਵੇ।
ਉਸ ਘਟੀਆ ਆਦਮੀ ਦੀ, ਇਸ ਕਮੀਨੀ ਹਰਕਤ ਲਈ, ਤੇਜਵੀਰ ਦਾ ਮਨ ਉਸ ਪ੍ਰਤੀ ਤਿਰਸਕਾਰ ਨਾਲ਼ ਭਰ ਗਿਆ।
ਇਸ ਵਾਰ ਕਦਰਨ ਰੁੱਖੇ ਪਰ ਮਜ਼ਬੂਤ ਲਫ਼ਜ਼ਾˆ ’ਚ, ਉਸਨੇ ਆਪਣਾ ਸਵਾਲ ਫਿਰ ਦੁਹਰਾਇਆ।
“ਤੇ ਹੋਰ ਕੀ ਦਿਸਦਾ? ਸਿੱਧਾ-ਸਾਦਾ ਖ਼ੁਦਕੁਸ਼ੀ ਦਾ ਓਪਨ ਤੇ ਸ਼ੱਟ ਕੇਸ ਐ। ਕੁੜੀਆਂ ਦੇ ਹੋਸਟਲ ਦਾ ਕਮਰਾ, ਦਰਵਾਜ਼ਾ ਅੰਦਰੋਂ ਬੰਦ, ਖਿੜਕੀ ਨੂੰ ਗਰਿੱਲ, ਕਿਸੇ ਦੂਜੇ ਬੰਦੇ ਦੀ ਮੌਜੂਦਗੀ ਦਾ ਕੋਈ ਚਾਂਸ ਨਹੀਂ, ਤਾਂ ਹੋਰ ਕੀ ਕਿਸੇ ਭੂਤ-ਪ੍ਰੇਤ ਨੇ ਆ ਕੇ ਫਾਹੇ ਟੰਗਤਾ ਕੁੜੀ ਨੂੰ?” ਸਰਦੂਲ ਸਿੰਘ ਨੇ ਤੇਜਵੀਰ ਨਾਲ਼ ਨਜ਼ਰਾਂ ਮਿਲਾਏ ਬਗੈਰ, ਜਵਾਬ ਦੇ ਕੇ ਇਉਂ ਮੂੰਹ ਬਿਚਕਾਇਆ, ਜਿਵੇਂ ਆਪਣੇ ਵੱਲੋਂ ਤੇਜਵੀਰ ਦੀ ਕਮਅਕਲੀ ਦਾ ਮਜ਼ਾਕ ਉਡਾਇਆ ਹੋਵੇ ਅਤੇ ਨਾਲ਼ ਹੀ ਖੜ੍ਹੇ ਸਿਪਾਹੀ ਨੂੰ ਹੁਕਮ ਦਨਦਨਾਇਆ, “ਜਾਹ ਉਏ! ਜਾ ਕੇ ਪਤਾ ਕਰ ਕਿੰਨੇ ਵਜੇ ਆਲ਼ੀਆਂ ਖ਼ਬਰਾˆ ’ਚ ਦਿਖਾਉਣਗੇ ਐਥੋਂ ਬਾਰੇ! ਨਾਲ਼ੇ ਹਰੇਕ ਤੋਂ ਅੱਡੋ-ਅੱਡ, ਪੂਰੀ ਜਾਣਕਾਰੀ ਲੈ ਕੇ ਆਉਣੀ ਐ। ਕੋਈ ਕੁਤਾਹੀ ਨਹੀˆ ਹੋਣੀ ਚਾਹੀਦੀ, ਨਹੀˆ ਤਾਂ ਰੇਲਾ ਬਣਾਦੂੰ ਤੇਰਾ ਮੈਂ, ਦੱਸ ’ਤਾ ਤੈਨੂੰ।”
ਆਪਣੇ ਇਸ ਹੁਕਮ ਰਾਹੀਂ ਸਰਦੂਲ ਸਿੰਘ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਇਸ ਨਾਸਮਝ ਛੋਕਰੇ ਨੂੰ ਆਪਣੀ ਤਾਕਤ ਤੇ ਅਹੁਦੇ ਦਾ ਭਰਪੂਰ ਮੁਜ਼ਾਹਰਾ ਕਰ ਸਕੇ।
“ਜੀ ਜਨਾਬ!”
ਸਿਪਾਹੀ ਵਿਚਾਰਾ ਸਾਹਬ ਦੀ ਨਾਜਾਇਜ਼ ਆਕੜ ਦਾ ਸ਼ਿਕਾਰ ਹੋਇਆ, ਨਿਊਜ਼ ਚੈਨਲਜ਼ ਵਾਲ਼ਿਆਂ ਦੇ ਪਿੱਛੇ ਲਪਕਿਆ।
“ਪਰ ਫੇਰ ਵੀ, ਤੁਸੀˆ ਹਾਲਾਤਾਂ ਵੱਲ ਪੂਰੀ ਤਰ੍ਹਾˆ ਗ਼ੌਰ ਨਹੀˆ ਕੀਤਾ ਏ.ਐੱਸ.ਆਈ. ਸਾਹਬ! ਜੇ ਤੁਸੀਂ ਤੱਥਾਂ ਵੱਲ ਜ਼ਰਾ ਹੋਰ ਧਿਆਨ ਨਾਲ਼ ਨਜ਼ਰ ਮਾਰੋ, ਤਾˆ ਸ਼ਾਇਦ ਕੋਈ ਹੋਰ ਸੰਭਾਵਨਾ ਵੀ ਨਜ਼ਰ ਆਏਗੀ ਤੁਹਾਨੂੰ? ਆਈ ਮੀਨ…।”
ਤੇਜਵੀਰ ਨੇ ਬਿਨਾਂ ਕੋਈ ਅਸਰ ਕਬੂਲੇ ਸਗੋਂ ਅੱਗੇ ਨਾਲ਼ੋਂ ਹੋਰ ਰੁੱਖੇ ਅਤੇ ਹੋਰ ਮਜ਼ਬੂਤ ਸੁਰ ’ਚ ਆਪਣੀ ਗੱਲ ਦੁਹਰਾਈ, ਤਾਂ ਸਰਦੂਲ ਸਿੰਘ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ।
ਆਪਣਾ ਪੁਲ਼ਸੀਆ ਰੋਅਬ ਗ਼ਾਲਿਬ ਕਰਨ ਦੀਆਂ ਤਮਾਮ ਕੋਸ਼ਿਸ਼ਾˆ ’ਤੇ, ਇੱਕ ਕੱਲ੍ਹ ਦੇ ਪਿੱਦੀ ਜਿਹੇ ਛੋਕਰੇ ਹੱਥੋਂ ਪਾਣੀ ਫਿਰਦਿਆਂ ਦੇਖ, ਉਹ ਪੂਰੀ ਤਰ੍ਹਾਂ ਆਪਣੇ ਹੱਥਿਓਂ ਉੱਖੜ ਗਿਆ।
ਤੇਜਵੀਰ ਨੂੰ ਵਿੱਚੋਂ ਹੀ ਟੋਕਦਿਆਂ, ਉਸਨੇ ਜ਼ਹਿਰ ਉੱਗਲਣੀ ਸ਼ੁਰੂ ਕਰ ਦਿੱਤੀ।
“ਨਾ ਹੁਣ ਤੂੰ, ਕੱਲ੍ਹ ਦਾ ਛੋਕਰਾ, ਪੁਲ਼ਸ ਨੂੰ ਉਹਦਾ ਕੰਮ ਸਿਖਾਏਂਗਾ ਉਏ? ਅਖੇ ਕੱਲ੍ਹ ਦੀ ਭੂਤਨੀ, ਸਿਵਿਆਂ ’ਚ ਅੱਧ। ਥੋਨੂੰ ਐਥੇ ਵੜਨ ਕੀ ਦੇਤਾ ਮੈਂ ਤੇ ਤੂੰ ਮੈਨੂੰ ਈ ਪੁੱਠੇ-ਸਿੱਧੇ ਸੁਆਲ ਕਰਨ ਲੱਗ ਪਿਆਂ ਉਏ? ਸਾਲ਼ਾ ਵੱਡਾ ਪੱਤਰਕਾਰ ਕੱਢਿਆ ਕਿਤੋਂ ਦਾ! ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ! ਸੀਂਢ ਪੂੰਝਣਾ ਨੀ ਆਇਆ ਹਲੇ ਤੇ ਚੱਲਿਆ ਪੁਲ਼ਸ ਨੂੰ ਸੁਆਲ ਕਰਨ। ਸੁਆਲ ਪੁਲ਼ਸ ਪੁੱਛਦੀ ਹੁੰਦੀ ਆ ਕਾਕਾ ਬੱਲੀ! ਪੁਲਸ ਨੂੰ ਸੁਆਲ ਪੁੱਛੇਂਗਾ ਤਾਂ ਬੜੇ ਮਹਿੰਗੇ ਭਾਅ ਪਊ ਤੈਨੂੰ! ਅੱਜ-ਕੱਲ੍ਹ ਤਾˆ ਹਰੇਕ ਐਰਾ-ਗੈਰਾ ਨੱਥੂ-ਖੈਰਾ ਪੁਲ਼ਸ ਨੂੰ ਟਿੱਚ ਈ ਨੀ ਜਾਣਦਾ! ਚੱਲ ਹੁਣ ਪੱਤਰਾ ਵਾਚ ਐਥੋਂ! ਦੇਖੀਂ ਕਿਤੇ ਜਾੜ੍ਹ ਥੱਲੇ ਆ ਗਿਆ ਸਰਦੂਲ ਸਿੰਘ ਏ.ਐੱਸ.ਆਈ. ਦੇ ਤਾˆ…ਪੁਲ਼ਸ ਦੇ ਹੱਥ ਨੀ ਦੇਖੇ ਕਾਕਾ ਹਲੇ ਤੂੰ!”
ਜਾਪ ਰਿਹਾ ਸੀ ਕਿ ਸਰਦੂਲ ਸਿੰਘ ਦੀ ਸ਼ਬਦਾਵਲੀ ’ਤੋਂ ਹੁਣ ‘ਰਿਸੈੱਸ਼ਨ’ ਦਾ ਅਸਰ ਖ਼ਤਮ ਹੋ ਗਿਆ ਸੀ। ਆਪਣੇ ਖ਼ਾਸ ਪੁਲਸੀਆ ਅੰਦਾਜ਼ ’ਚ, ਤੇਜਵੀਰ ਦੀ ਤਹਿ ਲਾ ਕੇ, ਜਾਂ ਇਉਂ ਕਹਿ ਲਓ ਕਿ ਉਸ ਹਕੀਰ ਬੰਦੇ ਦੀ ਬਾਦਸ਼ਾਹ ਸਲਾਮਤ ਦੇ ਸਾਹਮਣੇ ਹੱਥ ਵਧਾ ਕੇ ਕੀਤੀ ਗ਼ੁਸਤਾਖ਼ੀ ਦੀ ਮਾਕੂਲ ਸਜ਼ਾ ਦੇ ਕੇ, ਸਰਦੂਲ ਸਿੰਘ ਨੂੰ ਤਸੱਲੀ ਜਿਹੀ ਹੋ ਗਈ।
‘ਉਹ ਤਾˆ ਪੱਤਰਕਾਰ ਹੋਣ ਕਰਕੇ ਮਾੜੀ ਜਿਹੀ ਢਿੱਲ ਵਰਤਾ ’ਤੀ, ਨਹੀˆ ਤਾˆ ਐਥੇ ਈ ਢਾਹ ਕੇ ਐਹੋ ਜਿਹੀ ਛਿਤਰੌਲ ਫੇਰਨੀ ਸੀ ਸਾਲ਼ੇ ਦੇ, ਕਿ ਸਾਰੀ ਪੱਤਰਕਾਰੀ ਚੱਡਿਆਂ ਥਾਣੀਂ ਬਾਹਰ ਨਿੱਕਲ ਜਾਣੀ ਸੀ।’
ਮਨ ਹੀ ਮਨ ਸੋਚਦਾ ਸਰਦੂਲ ਸਿੰਘ ਨਾਸਾਂ ਥਾਂਈਂ ਫੁੰਕਾਰੇ ਮਾਰਨ ਲੱਗ ਪਿਆ।
“ਏ.ਐੱਸ.ਆਈ. ਸਾਹਬ! ਨਾ ਤਾਂ ਮੈˆ ਕੋਈ ਐਰਾ-ਗੈਰਾ ਹਾਂ, ਤੇ ਨਾ ਹੀ ਕੋਈ ਨੱਥੂ-ਖੈਰਾ! ਸ਼ਾਇਦ ਤੁਸੀˆ ਗ਼ੌਰ ਨਹੀਂ ਫ਼ਰਮਾਇਆ ਕਿ ਮੇਰਾ ਨਾˆ ਤੇਜਵੀਰ ਸਿੰਘ ਸ਼ੇਰਗਿਲ ਏ। ਤੇ ਇਹ ਕੱਲ੍ਹ ਦਾ ਛੋਕਰਾ, ਜਾਣੀਂ ਕਿ ਮੈਂ, ਪੰਜਾਬ ਦੇ ਇੱਕ ਨਾਮਵਰ ਅਖ਼ਬਾਰ ‘ਰੋਜ਼ਾਨਾ ਖ਼ਬਰਨਾਮਾ’ ਦਾ ਕ੍ਰਾਈਮ ਰਿਪੋਰਟਰ ਹੁੰਨਾ ਵਾਂ। ਤੇ ਮੌਕਾਏ-ਵਾਰਦਾਤ ’ਤੇ ਪਹੁੰਚਣ ਲਈ ਇੱਕ ਪੱਤਰਕਾਰ ਨੂੰ ਕਿਸੇ ਏ.ਐੱਸ.ਆਈ. ਦੇ ਰਹਿਮੋ-ਕਰਮ ਦੀ ਜ਼ਰੂਰਤ ਨਹੀˆ, ਬਲਕਿ ਇਹ ਹੱਕ ਬਣਦਾ ਏ ਉਸਦਾ। ਤੇ ਪੁਲਿਸ ਦੇ ਹੱਥਾˆ ਬਾਰੇ ਤਾˆ ਮੈਨੂੰ ਐਨਾ ਕੁ ਹੀ ਪਤਾ ਸੀ ਕਿ ਬਹੁਤ ਲੰਬੇ ਹੁੰਦੇ ਨੇ, ਪਰ ਐਨਾ ਨਹੀਂ ਪਤਾ ਸੀ ਕਿ ਇੱਕ ਬਾਇੱਜ਼ਤ ਸ਼ਹਿਰੀ ਨਾਲ਼, ਅਦਬ ਨਾਲ਼ ਮਿਲਾਉਣ ਤੋਂ ਪਹਿਲਾਂ ਹੀ ਮੁੱਕ ਜਾˆਦੇ ਨੇ। ਹਾਂ, ਅਲਬੱਤਾ ਪੁਲਿਸ ਦੀ ਜ਼ੁਬਾਨ ਦੀ ਲੰਬਾਈ ਬਾਰੇ ਕੋਈ ਸ਼ੱਕ-ਸ਼ੁਭਾ ਬਾਕੀ ਨਹੀਂ ਰਿਹਾ ਹੁਣ। ਮੈਂ ਐਥੇ ਕਿਸੇ ਨੂੰ ਉਸਦਾ ਕੰਮ ਸਿਖਾਉਣ ਨਹੀˆ ਆਇਆ, ਬਲਕਿ ਆਪਣੀ ਡਿਊਟੀ ਭੁਗਤਾਉਣ ਆਇਆˆ, ਤੇ ਪੁਲਿਸ ਨੂੰ ਸਵਾਲ ਮੈˆ ਕੋਈ ਆਪਣਾ ਸ਼ੌਕ ਪੂਰਾ ਕਰਨ ਲਈ ਨਹੀਂ ਪੁੱਛਿਆ, ਬਲਕਿ ਆਪਣੀ ਡਿਊਟੀ ਅੰਜਾਮ ਦਿੱਤੀ ਐ। ਤੇ ਪੁਲਿਸ ਦਾ ਫ਼ਰਜ਼ ਇਹ ਬਣਦਾ ਏ ਕਿ ਇੱਕ ਪੱਤਰਕਾਰ ਦੇ ਜਾਇਜ਼ ਸਵਾਲਾਂ ਦਾ ਬਣਦਾ ਜਵਾਬ ਦੇਵੇ, ਕਿਉਂਕਿ ਪੱਤਰਕਾਰ ਆਵਾਮ ਦੀ ਆਵਾਜ਼ ਨੇ। ਨਾ ਕਿ ਇਹ ਕਿ ਉਸ ਉੱਪਰ ਆਪਣੀ ਵਰਦੀ ਦਾ ਨਾਜਾਇਜ਼ ਰੋਅਬ ਝਾੜਨ ਦੀ ਕੋਸ਼ਿਸ਼ ਕਰੇ, ਬਦਜ਼ੁਬਾਨੀ ਕਰੇ। ਤੁਸੀਂ ਸ਼ਾਇਦ ਭੁੱਲ ਗਏ ਓਂ ਜਨਾਬ ਏ.ਐੱਸ.ਆਈ. ਸਾਹਬ, ਕਿ ਤੁਸੀਂ ਇਸ ਮੁਲਕ ਦੇ ਕੋਈ ਤਾਨਾਸ਼ਾਹ ਹਾਕਮ ਨਹੀਂ; ਬਲਕਿ ਲੋਕਾਂ ਦੀ, ਲੋਕਾਂ ਦੁਆਰਾ ਚੁਣੀ ਹੋਈ, ਲੋਕਤੰਤ੍ਰਿਕ ਸਰਕਾਰ ਦੇ ਇੱਕ ਅਦਨਾ ਜਿਹੇ ਮੁਲਾਜ਼ਿਮ ਹੋ; ਜਨਤਾ ਦੇ ਸੇਵਕ, ਜਿਸਦਾ ਪਰਮ ਕਰਤੱਵ ਜਨਤਾ ਦੇ ਜਾਨੋ-ਮਾਲ ਦੀ ਰੱਖਿਆ ਕਰਨਾ ਹੈ, ਨਾ ਕਿ ਉਹਨਾਂ ’ਤੇ ਆਪਣੀ ਵਰਦੀ ਦੀ ਪਾਵਰ ਦਾ ਰੋਅਬ ਝਾੜਨਾ। ਇਹ ਵਰਦੀ ਦੀ ਪਾਵਰ ਸਰਕਾਰ ਨੇ ਤੁਹਾਨੂੰ ਗੁੰਡੇ-ਬਦਮਾਸ਼ਾਂ ਨਾਲ ਦੋ ਹੱਥ ਕਰਨ ਲਈ ਦਿੱਤੀ ਏ, ਨਾ ਕਿ ਕਿਸੇ ਜ਼ਿੰਮੇਵਾਰ ਸ਼ਹਿਰੀ ਉੱਤੇ ਰੋਅਬ ਝਾੜਨ ਲਈ। ਤੇ ਇੱਕ ਆਖ਼ਰੀ ਗੱਲ; ਮੈਂ ਤਾਂ ਪੁਲਿਸ ਦੇ ਹੱਥ ਵੀ ਦੇਖ ਲਏ ਅਤੇ ਜ਼ੁਬਾਨ ਵੀ, ਪਰ ਜਨਾਬ ਸਰਦੂਲ ਸਿੰਘ ਏ.ਐੱਸ.ਆਈ. ਸਾਹਬ! ਤੁਸੀਂ ਹਾਲੇ ਤੱਕ ਸ਼ਾਇਦ ਕਲਮ ਦੀ ਤਾਕਤ ਨਹੀਂ ਦੇਖੀ!”
ਜਨਾਬ ਸਰਦੂਲ ਸਿੰਘ ਏ.ਐੱਸ.ਆਈ. ਸਾਹਬ ਤਾˆ ਹੈਰਾਨੀ ਨਾਲ਼ ਮੂੰਹ ਅੱਡੀ, ਜਿਵੇਂ ਆਪਣੀ ਕੁਰਸੀ ’ਚ ਗੱਡਿਆ ਈ ਰਹਿ ਗਿਆ।
ਗਗਨ ਉਸਤੋਂ ਵੀ ਜ਼ਿਆਦਾ ਹੈਰਾਨੀ ਨਾਲ ਭਰਿਆ, ਤੇਜਵੀਰ ਦੇ ਮੂੰਹ ਵੱਲ ਇਉਂ ਝਾਕੀ ਜਾ ਰਿਹਾ ਸੀ, ਜਿਵੇਂ ਦੁਨੀਆ ਦੇ ਅੱਠਵੇਂ ਅਜੂਬੇ ਦੇ ਦਰਸ਼ਨ ਕਰ ਰਿਹਾ ਹੋਵੇ।
ਸਰਦੂਲ ਸਿੰਘ ਨੂੰ ਸਕਤੇ ਦੀ ਹਾਲਤ ’ਚ ਬੈਠਾ ਛੱਡ, ਤੇਜਵੀਰ ਗਗਨ ਦਾ ਹੱਥ ਫੜਕੇ ਇੱਕ ਝਟਕੇ ਨਾਲ ਆਪਣੀ ਕੁਰਸੀ ’ਤੋਂ ਉੱਠਿਆ ਅਤੇ ਗਗਨ ਨੂੰ ਆਪਣੇ ਨਾਲ਼ ਲੱਗਭੱਗ ਘੜੀਸਦਾ ਹੋਇਆ, ਹੋਸਟਲ ਦੇ ਗੇਟ ’ਚੋਂ ਬਾਹਰ ਹੋ ਗਿਆ।
ਬਾਕੀ ਅਗਲੇ ਹਫਤੇ…

No comments:
Post a Comment